Skip to Content
2014 Buick Enclave
From 
$43,995
MSRP
12.7L / 100 km city, 8.4L / 100 km hwy
ਉਪਲਬਧ ਸਨਰੂਫ਼

ਕਾਰਗੁਜ਼ਾਰੀ ਅਤੇ ਫ਼ਿਊਲ ਕੁਸ਼ਲਤਾ

ਵੇਰੀਏਬਲ ਵਾਲਵ ਟਾਈਮਿੰਗ (VVT), ਡਾਈਰੈਕਟ ਇੰਜੈਕਸ਼ਨ (DI) ਅਤੇ ਮਾਣਕ 6 ਸਪੀਡ ਟ੍ਰਾੰਸਮਿਸ਼ਨ ਵਾਲੇ ਇਸਦੇ 288-hp 3.6L V6 ਇੰਜਣ ਦੇ ਨਾਲ Enclave ਪ੍ਰਭਾਵਸ਼ਾਲੀ ਕੁਸ਼ਲਤਾ ਦੇ ਨਾਲ ਸਹਿਸੁਭਾ ਕਾਰਗੁਜ਼ਾਰੀ ਦਿੰਦੀ ਹੈ. 270 lb.-ft. of ਟੋਰਕ਼ ਦੇ ਨਾਲ 288 hp ਕਿਸੇ ਵੀ ਸੜਕ ਨੂੰ ਤੁਹਾਡੀ ਸਲਤਨਤ ਬਣਾਉਂਦੀ ਹੈ. ਸਸਪੈਨਸ਼ਨ ਸਿਸਟਮ ਵਿੱਚ ਟਵਿਨ ਟ੍ਯੂਬ ਸ਼ੌਕ ਐਬਜ਼ੋਰਬਰ ਟੱਕਰ ਨੂੰ ਘਟਾਉਂਦਾ ਹੈ ਅਤੇ ਸੜਕ ਦੀਆਂ ਅਵਾਜਾਂ ਅਤੇ ਕੈਬਿਨ ਦੇ ਵਿੱਚ ਕੰਬਣ ਨੂੰ ਵੀ ਘਟਾਉਂਦਾ ਹੈ. ਇਸਦਾ ਨਤੀਜਾ? ਕਾਰਜਸ਼ੀਲ ਡ੍ਰਾਇਵ ਜੋ ਕੀ ਤੁਹਾਡੇ ਨਿਯੰਤਰਣ ਵਿੱਚ ਵੀ ਹੈ, ਆਰਾਮਦਾਯਕ ਅਤੇ ਸ਼ਾਂਤ ਅਤੇ ਸਕੂਨ ਵਾਲੀ ਹੈ.

Enclave ਇਸ ਗਲ ਦਾ ਸਬੂਤ ਹੈ ਕੀ ਤੁਸੀਂ ਅਸਲੀ ਠਾਠ, ਕਾਰਗੁਜ਼ਾਰੀ ਅਤੇ ਤਾਕਤ ਦਾ ਮਜ਼ਾ ਫ਼ਿਊਲ ਕੁਸ਼ਲਤਾ ਨੂੰ ਬਿਨਾਂ ਤਿਆਗੇ ਲੈ ਸਕਦੇ ਹੋ. Enclave FWD ਦੀ ਹਾਈਵੇਅ ਫ਼ਿਊਲ ਖ਼ਪਤ ਰੇਟਿੰਗ ਬੱਸ 8.4 ਲੀ/100 ਕਿਮੀ.8 ਹੈ. AWD ਦੇ ਨਾਲ ਮਾਡਲਾਂ ਦੀ ਹਾਈਵੇਅ ਫ਼ਿਊਲ ਖ਼ਪਤ ਰੇਟਿੰਗ 8.6 ਲੀ/100 ਕਿਮੀ.8 ਹੈ.

ਸਜੀਵ ਹੁਸ਼ਿਆਰ AWD

ਔਖੇ ਡ੍ਰਾਇਵਿੰਗ ਹਾਲਾਤਾਂ ਵਿੱਚ ਵਧ ਭਰੋਸੇ ਦੇ ਲਈ Enclave ਦਾ ਉਪਲਬਧ ਆਲ-ਵੀਲ-ਡ੍ਰਾਇਵ (AWD) ਸਿਸਟਮ ਲਗਾਤਾਰ ਚਾਰੇ ਵੀਲਾਂ ਦੀ ਟ੍ਰੈਕਸ਼ਨ ਦਾ ਧਿਆਨ ਰਖਦਾ ਹੈ ਅਤੇ ਸਭ ਤੋਂ ਵਧ ਪਕੜ ਵਾਲੇ ਵੀਲਸ ਨੂੰ ਪਾਵਰ ਦਿੰਦਾ ਹੈ.

ਟ੍ਰੈਕਸ਼ਨ ਕੰਟ੍ਰੋਲ ਦੇ ਨਾਲ STABILITRAK

StabiliTrak® ਲਗਾਤਾਰ ਸਾਈਡ ਨੂੰ ਤਿਲਕਣ ਦਾ ਧਿਆਨ ਰਖਦਾ ਹੈ ਅਤੇ ਆਪਣੇ ਆਪ ਸਟੀਅਰਿੰਗ ਦਾ ਕੰਟ੍ਰੋਲ ਵਾਪਿਸ ਲੈ ਆਉਂਦਾ ਹੈ. ਟ੍ਰੈਕਸ਼ਨ ਕੰਟ੍ਰੋਲ ਲੋ-ਟ੍ਰੈਕਸ਼ਨ ਹਾਲਾਤਾਂ ਵਿੱਚ ਵੀਲ-ਸਪਿਨ ਤੋਂ ਬਚਾਉਂਦਾ ਹੈ ਅਤੇ ਉਪਲਬਧ ਪਕੜ ਦੀ ਵਧ ਤੋਂ ਵਧ ਵਰਤੋਂ ਕਰਦਾ ਹੈ.