Our vehicles are certified. Why wouldn't we offer a warranty?

ਸਹੀ ਕੀਮਤ, ਭਰੋਸਾ ਅਤੇ ਕੁਆਲਿਟੀ: ਓਹ ਸਭ ਜੋ ਤੁਸੀਂ ਲੱਭ ਰਹੇ ਹੋ. ਓਹ ਸਭ
GM ਦੀਆਂ ਪ੍ਰੀ-ਓਨਡ ਕਾਰਾਂ ਦਿੰਦੀਆਂ ਹਨ.

ਬਜ਼ਾਰ ਵਿੱਚ ਹਜ਼ਾਰਾਂ ਹੀ ਸੈਕੰਡ ਹੈਂਡ (ਯੂਜ਼ਡ) ਗੱਡੀਆਂ ਦੀਆਂ ਵੈਬਸਾਈਟਾਂ ਅਤੇ ਸੇਲਸਮੈਨ ਹਨ ਜੋ ਤੁਹਾਨੂੰ "ਸਭ ਤੋਂ ਵਧੀਆ ਸੈਕੰਡ ਹੈਂਡ (ਯੂਜ਼ਡ) ਕਾਰ" ਜਾਂ "ਸਭ ਤੋਂ ਭਰੋਸੇਯੋਗ ਸੈਕੰਡ ਹੈਂਡ (ਯੂਜ਼ਡ) ਕਾਰ ਸਸਤੀ ਕੀਮਤ ਤੇ ਦਵਾਉਣ ਦਾ ਦਾਵਾ ਕਰਦੇ ਹਨ. ਸਭ ਤੋਂ ਵਧੀਆ ਸੈਕੰਡ ਹੈਂਡ (ਯੂਜ਼ਡ) ਕਾਰ ਲੱਭਣਾ ਔਖਾ ਕੰਮ ਹੈ. ਗੱਡੀ ਦੀ ਸੋਹਣੀ ਦਿੱਖ ਦੇ ਹੇਠਾਂ ਇਸਦੇ ਪੁਰਾਣੇ ਖਤਰੇ ਲੁਕੇ ਹੋ ਸਕਦੇ ਹਨ ਜਾਂ ਫਿਰ ਬਿਲਕੁਲ ਵੀ ਦਿਖਦੇ ਨਹੀਂ. ਇਸੇ ਲਈ GM ਨੇ GM ਸਰਟੀਫਾਈਡ ਪ੍ਰੀ-ਓਨਡ ਪ੍ਰੋਗ੍ਰਾਮ ਬਣਾਇਆ ਹੈ.

ਇਸ ਨਾਲ ਭਰੋਸਾ ਮਾਣਕ ਹੈ

GM ਸਰਟੀਫਾਈਡ ਪ੍ਰੀ-ਓਨਡ ਪ੍ਰੋਗ੍ਰਾਮ ਉਹ ਤਰੀਕਾ ਹੈ ਜਿਸ ਨਾਲ ਤੁਸੀਂ ਇਹ ਪੱਕਾ ਕਰ ਸਕਦੇ ਹੋ ਕਿ ਤੁਹਾਨੂੰ ਤੁਹਾਡੀ ਜ਼ਰੂਰਤ ਦੀ ਕਾਰ ਮਿਲ ਰਹੀ ਹੈ, ਇੱਕ ਕਾਰ ਜਿਸ ਦੀ ਸਹੀ ਕੀਮਤ ਹੈ, ਅਤੇ ਇੱਕ ਕਾਰ ਜਿਸ ਨੇ ਕੜੀਆਂ ਇੰਸਪੈਕਸ਼ਨਾਂ ਵੀ ਪਾਸ ਕੀਤੀਆਂ ਹਨ. ਇਹ ਤੁਹਾਡੇ ਲਈ ਇੱਕ ਐਸੀ ਕਾਰ ਲੈਣ ਦਾ ਸਭ ਤੋ ਵਧੀਆ ਤਰੀਕਾ ਹੈ ਜੋ ਕਿ GM ਸਰਟੀਫਿਕੇਸ਼ਨ ਦੇ ਨਾਲ ਅਤੇ ਜਦੋਂ ਤੁਸੀਂ ਸੜਕ ਤੇ ਹੋਵੋ ਉਸ ਵੇਲੇ ਮਦਦ ਦੇ ਨਾਲ ਆਉਂਦੀ ਹੈ.

ਮਨ ਦੀ ਸ਼ਾਂਤੀ

GM ਸਰਟੀਫਾਈਡ ਪ੍ਰੀ-ਓਨਡ ਕਾਰ ਨੂੰ ਖਰੀਦਣ ਦਾ ਮਤਲਬ ਹੈ ਇੱਕ ਗੱਡੀ ਖਰੀਦਣਾ ਜਿਸ ਵਿੱਚ ਮਨ ਦੀ ਸ਼ਾਂਤੀ ਹੈ. ਇਸਦਾ ਮਤਲਬ ਹੈ ਕਿ ਅਸੀਂ ਆਪਣੀਆਂ ਗੱਡੀਆਂ ਤੇ ਪੂਰਾ ਕੰਮ ਕੀਤਾ ਹੈ ਅਤੇ ਅਸੀਂ ਇਸਦਾ ਸਮਰਥਨ ਵੀ ਕਰਾਂਗੇ. ਅੰਗ੍ਰੇਜ਼ੀ ਵਿੱਚ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਫਾਇਦਿਆਂ ਤੇ ਕਲਿਕ ਕਰੋ:

  • 150+ ਪੋਇੰਟ ਇੰਸਪੇਕਸ਼ਨ
  • ਮੇਨੂਫੈਕਚਰਰ ਦੀ ਵਾਰੰਟੀ
  • 24 ਘੰਟੇ ਰੋਡਸਾਇਡ ਅੱਸਿਸਟੇਂਸ
  • ਬਦਲਨ ਦੀ ਸਹੂਲਤ

ਕਿਸੇ ਵੀ ਤਰਾਂ ਦੀ ਗੱਡੀ

GM ਸਮਝਦਾ ਹੈ ਕਿ ਕਾਰ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਜਰੀਏ ਤੋਂ ਕੀਤੇ ਵੱਧ ਹੈ. ਬਹੁਤ ਸਾਰੇ ਲੋਕਾਂ ਲਈ ਇਹ ਉਹਨਾਂ ਦੀ ਰੋਜ਼ੀ ਰੋਟੀ ਅਤੇ ਪਰਿਵਾਰ ਦੀ ਸਲਾਮਤੀ ਦੇ ਨਾਲ ਅੰਦਰੋਂ ਜੁੜੀ ਹੋਈ ਹੈ. ਭਾਂਵੇ ਤੁਹਾਡਾ ਪਰਿਵਾਰ ਕਿੰਨਾ ਵੱਡਾ ਹੈ ਜਾਂ ਤੁਸੀਂ ਆਪਣੀ ਗੱਡੀ ਤੋਂ ਕੀ ਕੰਮ ਲੈਣਾ ਹੈ, GM ਨੇ ਸਭ ਗੱਲਾਂ ਦਾ ਧਿਆਨ ਰੱਖਿਆ ਹੈ. ਸਟੌਕ ਦੇ ਵਿੱਚ 10,000 ਗੱਡੀਆਂ ਦੇ ਨਾਲ GM ਤੁਹਾਨੂੰ ਸਰਟੀਫਾਈਡ ਪ੍ਰੀ-ਓਨਡ ਗੱਡੀਆਂ ਦਾ ਸਭ ਤੋਂ ਵਧੀਆਂ ਸਰੋਤ ਦਿੰਦਾ ਹੈ. ਅਤੇ ਸੰਤੁਸ਼ਟ ਗਾਹਕਾਂ ਨੂੰ 1 ਮਿਲੀਅਨ ਸਰਟੀਫਾਈਡ ਗੱਡੀਆਂ ਤੋਂ ਵੱਧ ਵੇਚ ਕੇ ਸਾਨੂੰ ਇਹ ਪਤਾ ਹੈ ਕਿ ਤੁਸੀਂ ਕੀ ਲਭ ਰਹੇ ਹੋ ਅਤੇ ਸਾਨੂੰ ਪਤਾ ਹੈ ਕਿ ਤੁਸੀਂ ਆਪਣੀ ਗੱਡੀ ਨਾਲ ਖੁਸ਼ ਹੋਵੋਗੇ.

ਹੁਣੇ ਹੀ ਸ਼ੁਰੂ ਕਰੋ ਅਤੇ ਉਹ GM ਸਰਟੀਫਾਈਡ ਪ੍ਰੀ-ਓਨਡ ਗੱਡੀ ਲੱਭੋ ਜੋ ਕਿ ਤੁਹਾਡੇ ਲਈ ਸਹੀ ਹੈ.